ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   ro La aeroport

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [treizeci şi cinci]

La aeroport

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!