ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   vi Các bộ phận thân thể

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [Năm mươi tám]

Các bộ phận thân thể

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...