ਪ੍ਹੈਰਾ ਕਿਤਾਬ

pa ਬੈਂਕ ਵਿੱਚ   »   bs U banci

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [šezdeset]

U banci

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...