ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   fr argumenter qc. 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [soixante-quinze]

argumenter qc. 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...