ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   hr Pridjevi 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [osamdeset]

Pridjevi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...