ਪ੍ਹੈਰਾ ਕਿਤਾਬ

pa ਮੇਰਾ   »   hu Birtokos eset

99 [ਨੜਿਨਵੇਂ]

ਮੇਰਾ

ਮੇਰਾ

99 [kilencvenkilenc]

Birtokos eset

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!