ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   sq Lidhёzat 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [nёntёdhjetёegjashtё]

Lidhёzat 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!