ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   lt Ekskursija po miestą

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [keturiasdešimt du]

Ekskursija po miestą

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।