ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   vi Quá khứ của động từ cách thức 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [Tám mươi tám]

Quá khứ của động từ cách thức 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...