ਪ੍ਹੈਰਾ ਕਿਤਾਬ

pa ਆਗਿਆਸੂਚਕ 2   »   lv Vēlējuma izteiksme 2

90 [ਨੱਬੇ]

ਆਗਿਆਸੂਚਕ 2

ਆਗਿਆਸੂਚਕ 2

90 [deviņdesmit]

Vēlējuma izteiksme 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਬੱਚੇ ਵਿਆਕਰਣ ਦੇ ਨਿਯਮ ਸਿੱਖ ਸਕਦੇ ਹਨ

ਬੱਚੇ ਬਹੁਤ ਤੇਜ਼ੀ ਨਾਲ ਵੱਧਦੇ ਹਨ। ਅਤੇ ਉਹ ਬਹੁਤ ਤੇਜ਼ੀ ਨਾਲ ਵੀ ਸਿੱਖਦੇ ਹਨ! ਇਸ ਬਾਰੇ ਅਜੇ ਖੋਜ ਕਰਨਾ ਬਾਕੀ ਹੈ ਕਿ ਬੱਚੇ ਕਿਵੇਂ ਸਿੱਖਦੇ ਹਨ। ਸਿਖਲਾਈ ਪ੍ਰਕ੍ਰਿਆਵਾਂ ਆਪ-ਮੁਹਾਰੇ ਹੀ ਵਾਪਰਦੀਆਂ ਹਨ। ਬੱਚਿਆਂ ਨੂੰ ਅਹਿਸਾਸ ਨਹੀਂ ਹੁੰਦਾ ਜਦੋਂ ਉਹ ਸਿੱਖ ਰਹੇ ਹੁੰਦੇ ਹਨ। ਪਰ ਫੇਰ ਵੀ, ਉਨ੍ਹਾਂ ਦੀ ਸਮਰੱਥਾ ਹਰ ਰੋਜ਼ ਵਧਦੀ ਹੈ। ਇਸ ਵਿੱਚ ਭਾਸ਼ਾ ਰਾਹੀਂ ਨਿਖਾਰ ਵੀ ਆਉਂਦਾ ਹੈ। ਬੱਚੇ ਕੇਵਲ ਪਹਿਲੇ ਕੁਝ ਮਹੀਨਿਆਂ ਵਿੱਚ ਹੀ ਚੀਕ ਸਕਦੇ ਹਨ। ਕੁਝ ਮਹੀਨਿਆਂ ਵਿੱਚ ਉਹ ਛੋਟੇ ਸ਼ਬਦ ਬੋਲ ਸਕਦੇ ਹਨ। ਫੇਰ ਇਨ੍ਹਾਂ ਸ਼ਬਦਾਂ ਤੋਂ ਵਾਕ ਬਣਨੇ ਸ਼ੁਰੂ ਹੋ ਜਾਂਦੇ ਹਨ। ਅੰਤ ਵਿੱਚ ਬੱਚੇ ਆਪਣੀ ਮੂਲ ਭਾਸ਼ਾ ਬੋਲਦੇ ਹਨ। ਬਦਕਿਸਮਤੀ ਨਾਲ, ਇਹ ਬਾਲਗਾਂ ਉੱਤੇ ਲਾਗੂ ਨਹੀਂ ਹੁੰਦਾ। ਉਨ੍ਹਾਂ ਨੂੰ ਸਿਖਲਾਈ ਲਈ ਕਿਤਾਬਾਂ ਜਾਂ ਹੋਰ ਸਮੱਗਰੀ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਕੇਵਲ ਇਸੇ ਢੰਗ ਨਾਲ ਉਹ ਵਿਆਕਰਣ ਦੇ ਨਿਯਮ ਸਿੱਖ ਸਕਦੇ ਹਨ। ਪਰ, ਬੱਚੇ ਕੇਵਲ ਚਾਰ ਮਹੀਨੇ ਦੀ ਉਮਰ ਵਿੱਚ ਹੀ ਵਿਆਕਰਣ ਸਿੱਖ ਲੈਂਦੇ ਹਨ। ਖੋਜਕਰਤਾਵਾਂ ਨੇ ਬੱਚਿਆਂ ਨੂੰ ਵਿਦੇਸ਼ੀ ਵਿਆਕਰਣ ਦੇ ਨਿਯਮ ਸਿਖਾਏ। ਅਜਿਹਾ ਕਰਨ ਲਈ, ਉਨ੍ਹਾਂ ਨੇ ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਇਟਾਲੀਅਨ ਵਾਕ ਸੁਣਾਏ। ਇਨ੍ਹਾਂ ਵਾਕਾਂ ਵਿੱਚ ਕੁਝ ਵਿਸ਼ੇਸ਼ ਵਾਕ-ਰਚਨਾਵਾਂ ਦੇ ਰੂਪ ਮੌਜੂਦ ਸਨ। ਬੱਚਿਆਂ ਨੇ ਲੱਗਭਗ ਪੰਦਰਾਂ ਮਿੰਟਾਂ ਤੱਕ ਸਹੀ ਵਾਕਾਂ ਨੂੰ ਸੁਣਿਆ। ਇਸਤੋਂ ਬਾਦ, ਬੱਚਿਆਂ ਨੂੰ ਦੁਬਾਰਾ ਵਾਕ ਸੁਣਾਏ ਗਏ। ਪਰ, ਇਸ ਵਾਰ, ਇਨ੍ਹਾਂ ਵਿੱਚੋਂ ਕੁਝ ਵਾਕ ਗ਼ਲਤ ਸਨ। ਜਦੋਂ ਬੱਚੇ ਵਾਕਾਂ ਨੂੰ ਸੁਣ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀਆਂ ਤਰੰਗਾਂ ਨੂੰ ਮਾਪਿਆ ਗਿਆ। ਇਸਤਰ੍ਹਾਂ ਖੋਜਕਰਤਾਵਾਂ ਨੇ ਜਾਣਿਆ ਕਿ ਦਿਮਾਗ ਨੇ ਵਾਕਾਂ ਪ੍ਰਤੀ ਕਿਵੇਂ ਪ੍ਰਕ੍ਰਿਆ ਕੀਤੀ। ਅਤੇ ਬੱਚਿਆਂ ਨੇ ਵਾਕਾਂ ਪ੍ਰਤੀ ਗਤੀਵਿਧੀਆਂ ਦੇ ਵੱਖ-ਵੱਖ ਪੱਧਰ ਦਰਸਾਏ! ਭਾਵੇਂ ਉਨ੍ਹਾਂ ਨੇ ਉਸੇ ਸਮੇਂ ਹੀ ਵਾਕਾਂ ਨੂੰ ਸਿੱਖਿਆ ਸੀ, ਉਨ੍ਹਾਂ ਨੇ ਗਲਤੀਆਂ ਦਰਜ ਕਰ ਲਈਆਂ। ਕੁਦਰਤੀ ਤੌਰ 'ਤੇ, ਬੱਚਿਆਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਕੁਝ ਵਾਕ ਗ਼ਲਤ ਕਿਉਂ ਸਨ। ਉਹ ਆਪਣੇ ਆਪ ਨੂੰ ਧੁਨੀ ਬਣਤਰਾਂ ਪ੍ਰਤੀ ਆਕਰਸ਼ਤ ਕਰਦੇ ਹਨ। ਪਰ ਇੱਕ ਭਾਸ਼ਾ ਨੂੰ ਸਿੱਖਣ ਲਈ ਇਹ ਕਾਫ਼ੀ ਹੈ - ਘੱਟੋ-ਘੱਟ ਬੱਚਿਆਂ ਲਈ...