ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   sk Príslovky

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [sto]

Príslovky

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...