ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   de Kennen lernen

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [drei]

Kennen lernen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...