ਪ੍ਹੈਰਾ ਕਿਤਾਬ

pa ਬਾਤਚੀਤ 3   »   ur ‫مختصر گفتگو 3‬

22 [ਬਾਈ]

ਬਾਤਚੀਤ 3

ਬਾਤਚੀਤ 3

‫22 [بایس]‬

bais

‫مختصر گفتگو 3‬

[mukhtasir guftagu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!