ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   nl In het restaurant 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [dertig]

In het restaurant 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!