ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   pl uzasadnić coś 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [siedemdziesiąt sześć]

uzasadnić coś 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...