ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   el Χώρες και γλώσσες

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [πέντε]

5 [pénte]

Χώρες και γλώσσες

Chṓres kai glṓsses

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!