ਪ੍ਹੈਰਾ ਕਿਤਾਬ

pa ਪ੍ਰਕਿਰਤੀ ਵਿੱਚ   »   sr У природи

26 [ਛੱਬੀ]

ਪ੍ਰਕਿਰਤੀ ਵਿੱਚ

ਪ੍ਰਕਿਰਤੀ ਵਿੱਚ

26 [двадесет и шест]

26 [dvadeset i šest]

У природи

[U prirodi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਭਾਸ਼ਾਵਾਂ ਅਤੇ ਕਹਾਵਤਾਂ

ਹਰੇਕ ਭਾਸ਼ਾ ਵਿੱਚ ਕਹਾਵਤਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ, ਕਹਾਵਤਾਂ ਰਾਸ਼ਟਰੀ ਪਛਾਣ ਦਾ ਮਹੱਤਵਰੂਪਨ ਅੰਗ ਹੁੰਦੀਆਂ ਹਨ। ਕਹਾਵਤਾਂ ਕਿਸੇ ਦੇਸ਼ ਦੀਆਂ ਕਦਰਾਂ ਅਤੇ ਕੀਮਤਾਂ ਪ੍ਰਗਟਾਉਂਦੀਆਂ ਹਨ। ਇਨ੍ਹਾਂ ਦਾ ਰੂਪ ਆਮ ਤੌਰ 'ਤੇ ਜਾਣੂ ਅਤੇ ਸਥਿਰ ਹੁੰਦਾ ਹੈ, ਸੁਧਾਰਨਯੋਗ ਨਹੀਂ ਹੁੰਦਾ। ਕਹਾਵਤਾਂ ਹਮੇਸ਼ਾਂ ਛੋਟੀਆਂ ਅਤੇ ਸੰਖੇਪ ਹੁੰਦੀਆਂ ਹਨ। ਇਨ੍ਹਾਂ ਵਿੱਚ ਆਮ ਤੌਰ 'ਤੇ ਰੂਪਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਕਹਾਵਤਾਂ ਕਾਵਿ-ਰੂਪ ਵਿੱਚ ਵੀ ਰਚੀਆਂ ਹੁੰਦੀਆਂ ਹਨ। ਜ਼ਿਆਦਾ ਕਹਾਵਤਾਂ ਸਾਨੂੰ ਸਲਾਹ ਜਾਂ ਆਚਰਨ ਦੇ ਨਿਯਮ ਦੱਸਦੀਆਂ ਹਨ। ਪਰ ਕਈ ਕਹਾਵਤਾਂ ਸਪੱਸ਼ਟ ਅਲੋਚਨਾ ਵੀ ਪੇਸ਼ ਕਰਦੀਆਂ ਹਨ। ਕਹਾਵਤਾਂ ਆਮ ਤੌਰ 'ਤੇ ਰੂੜ੍ਹੀਵਾਦ ਦੀ ਵਰਤੋਂ ਵੀ ਕਰਦੀਆਂ ਹਨ। ਇਸਲਈ ਇਹ ਸ਼ਾਇਦ ਹੋਰ ਦੇਸ਼ਾਂ ਜਾਂ ਲੋਕਾਂ ਦੇ ਮੰਨੇ ਜਾਂਦੇ ਵਿਸ਼ੇਸ਼ ਲੱਛਣਾਂ ਬਾਰੇਹੋ ਸਕਦੀਆਂ ਹਨ। ਕਹਾਵਤਾਂ ਇੱਕ ਲੰਮੇ ਸਮੇਂ ਦੀ ਪਰੰਪਰਾ ਹੈ। ਅਰਸਤੂ ਨੇ ਇਨ੍ਹਾਂ ਦੀ ਸਰਾਹਨਾ ਛੋਟੇ ਫਲਸਫਾ ਟੋਟਿਆਂ ਵਜੋਂ ਕੀਤੀ। ਇਹ ਬਿਆਨਬਾਜ਼ੀ ਅਤੇ ਸਾਹਿਤ ਵਿੱਚ ਇੱਕ ਮਹੱਤਵਪੂਰਨ ਸ਼ੈਲੀਗਤ ਸ੍ਰੋਤ ਹਨ। ਇਨ੍ਹਾਂ ਦੇ ਵਿਸ਼ੇਸ਼ ਹੋਣ ਦਾ ਕਾਰਨ ਇਹ ਹੈ ਕਿ ਇਹ ਹਮੇਸ਼ਾਂ ਸਥਾਨਿਕ ਰਹਿੰਦੇ ਹਨ। ਭਾਸ਼ਾਵਿਗਿਆਨ ਵਿੱਚ ਇੱਕ ਵਿਸ਼ਾ ਹੈ, ਜਿਹੜਾ ਕਿ ਇਨ੍ਹਾਂ ਨੂੰ ਸਮਪਰਪਿਤ ਰਹਿੰਦਾ ਹੈ। ਕਈ ਕਹਾਵਤਾਂ ਵੱਖ-ਵੱਖ ਭਾਸ਼ਾਵਾਂ ਵਿੱਚ ਮੌਜੂਦ ਹਨ। ਇਸਲਈ ਇਹ ਸ਼ਾਬਦਿਕ ਤੌਰ 'ਤੇ ਇਕੋ ਜਿਹੀਆਂ ਹੋ ਸਕਦੀਆਂ ਹਨ। ਇਸ ਹਾਲਤ ਵਿੱਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇੱਕੋ-ਜਿਹੇ ਸ਼ਬਦਾਂ ਦੀ ਵਰਤੋਂਕਰਦੇ ਹਨ। Bellende Hunde beißen nicht, Perro que ladra no muerde. (DE-ES) ਹੋਰ ਕਹਾਵਤਾਂ ਸ਼ਬਦਾਰਥਾਂ ਵਿੱਚ ਇੱਕੋ-ਜਿਹੀਆਂ ਹਨ। ਭਾਵ , ਇੱਕੋ ਵਿਚਾਰ ਨੂੰ ਵੱਖ-ਵੱਖ ਸ਼ਬਦਾਂ ਦੀ ਵਰਤੋਂ ਦੁਆਰਾ ਦਰਸਾਇਆ ਜਾਂਦਾ ਹੈ। Appeler un chat un chat, Dire pane al pane e vino al vino. (FR-IT) ਇਸਲਈ ਕਹਾਵਤਾਂ ਹੋਰ ਲੋਕਾਂ ਅਤੇ ਸਭਿਆਚਾਰਾਂ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਸਭ ਤੋਂ ਵੱਧ ਰੌਚਕ ਕਹਾਵਤਾਂ ਉਹ ਹਨ ਜਿਹੜੀਆਂ ਵਿਸ਼ਵ-ਪੱਧਰ 'ਤੇ ਪ੍ਰਚੱਲਤ ਹਨ। ਇਹ ਮਨੁੱਖੀ ਜ਼ਿੰਦਗੀ ਦੇ ‘ਮੁੱਖ ’ ਵਿਸ਼ਿਆਂ ਬਾਰੇ ਹਨ। ਇਹ ਕਹਾਵਤਾਂ ਵਿਸ਼ਵ-ਵਿਆਪੀ ਤਜਰਬਿਆਂ ਨਾਲ ਨਜਿੱਠਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਅਸੀਂ ਸਾਰੇ ਇੱਕ-ਸਮਾਨ ਹਾਂ - ਭਾਵੇਂ ਅਸੀਂ ਕੋਈ ਵੀ ਭਾਸ਼ਾ ਬੋਲਦੇ ਹੋਈਏ!