ਪ੍ਹੈਰਾ ਕਿਤਾਬ

pa ਭਾਵਨਾਂਵਾਂ   »   am ስሜቶች

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [ሃምሣ ስድስት]

56 [ሃምሣ ስድስት]

ስሜቶች

simētochi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!