ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ru Большой / -ая – маленький / -ая

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [шестьдесят восемь]

68 [shestʹdesyat vosemʹ]

Большой / -ая – маленький / -ая

[Bolʹshoy / -aya – malenʹkiy / -aya]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...