ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ar ‫فواكه ومواد غذائية.‬

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

‫15[خمسة عشر]‬

15 [khamsata ashar]

‫فواكه ومواد غذائية.‬

al-fawakih wal-atimah

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!