ਪ੍ਹੈਰਾ ਕਿਤਾਬ

pa ਭੂਤਕਾਲ 1   »   ar ‫صيغة الماضي 1‬

81 [ਇਕਿਆਸੀ]

ਭੂਤਕਾਲ 1

ਭੂਤਕਾਲ 1

‫81[واحد وثمانون]‬

81[wahid wathamanuna]

‫صيغة الماضي 1‬

syghat almadi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   

ਬੱਚੇ ਸਹੀ ਢੰਗ ਨਾਲ ਬੋਲਣਾ ਕਿਵੇਂ ਸਿੱਖਦੇ ਹਨ

ਜਿਵੇਂ ਹੀ ਇਨਸਾਨ ਦਾ ਜਨਮ ਹੁੰਦਾ ਹੈ, ਉਹ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇਂਦਾ ਹੈ। ਬੱਚੇ ਉਸ ਸਮੇਂ ਚੀਖਦੇ ਹਨ ਜਦੋਂ ਉਨ੍ਹਾਂ ਨੂੰ ਕੁਝ ਚਾਹੀਦਾ ਹੁੰਦਾ ਹੈ। ਉਹ ਪਹਿਲਾਂ ਤੋਂ ਹੀ ਕੁਝ ਹੀ ਮਹੀਨਿਆਂ ਦੀ ਉਮਰ ਵਿੱਚ ਕੁਝ ਸਧਾਰਨ ਸ਼ਬਦ ਬੋਲ ਸਕਦੇ ਹਨ। ਦੋ ਸਾਲ ਦੀ ਉਮਰ ਵਿੱਚ, ਉਹ ਲੱਗਭਗ ਤਿੰਨ ਸ਼ਬਦਾਂ ਵਾਲੇ ਵਾਕ ਬੋਲ ਸਕਦੇ ਹਨ। ਤੁਸੀਂ ਇਹ ਪ੍ਰਭਾਵਿਤ ਨਹੀਂ ਕਰ ਸਕਦੇ ਕਿ ਬੱਚੇ ਕਦੋਂ ਬੋਲਣਾ ਸ਼ੁਰੂ ਕਰਦੇ ਹਨ। ਪਰ ਤੁਸੀਂ ਇਹ ਪ੍ਰਭਾਵਿਤ ਕਰ ਸਕਦੇ ਹੋ ਕਿ ਬੱਚੇ ਆਪਣੀ ਮਾਤ-ਭਾਸ਼ਾ ਕਿੰਨੇ ਵਧੀਆਢੰਗ ਨਾਲ ਬੋਲਦੇ ਹਨ। ਪਰ, ਇਸਲਈ, ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ। ਸਭ ਤੋਂ ਵੱਧ ਮਹੱਤਵਪੂਰਨ ਚੀਜ਼ ਇਹ ਹੈ ਕਿ ਬੱਚੇ ਦੀ ਸਿਖਲਾਈ ਹਮੇਸ਼ਾਂ ਪ੍ਰੇਰਨਾਬੱਧ ਹੋਣੀ ਚਾਹੀਦੀ ਹੈ। ਉਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੋਲਦੇ ਸਮੇਂ ਉਹ ਕਿਸੇ ਚੀਜ਼ ਵਿੱਚ ਸਫ਼ਲਤਾ ਪ੍ਰਾਪਤ ਕਰ ਰਿਹਾ ਹੈ। ਬੱਚਿਆਂ ਨੂੰ ਸਾਕਾਰਾਤਮਕ ਜਵਾਬ ਵਜੋਂ ਇੱਕ ਮੁਸਕਰਾਹਟ ਪਸੰਦ ਹੁੰਦੀ ਹੈ। ਵੱਡੇ ਬੱਚੇ ਆਪਣੇ ਵਾਤਾਵਰਣ ਦੇ ਅਨੁਸਾਰ ਕਿਸੇ ਗੱਲਬਾਤ ਦੀ ਉਮੀਦ ਰੱਖਦੇ ਹਨ। ਉਹ ਆਪਣੇ ਆਪ ਨੂੰ ਆਸੇ-ਪਾਸੇ ਦੇ ਲੋਕਾਂ ਦੀ ਭਾਸ਼ਾ ਵੱਲ ਆਕਰਸ਼ਿਤ ਕਰਦੇ ਹਨ। ਇਸਲਈ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਿੱਖਿਅਕਾਂ ਦੀ ਭਾਸ਼ਾ ਕੁਸ਼ਲਤਾ ਉਨ੍ਹਾਂ ਲਈਜ਼ਰੂਰੀ ਹੈ। ਬੱਚਿਆਂ ਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਭਾਸ਼ਾ ਅਣਮੁੱਲੀ ਹੁੰਦੀ ਹੈ! ਪਰ, ਉਨ੍ਹਾਂ ਨੂੰ ਇਸ ਪ੍ਰਕ੍ਰਿਆ ਵਿੱਚ ਹਮੇਸ਼ਾਂ ਅਨੰਦ ਮਾਣਨਾ ਚਾਹੀਦਾ ਹੈ। ਬੱਚਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਦਰਸਾਉਂਦਾ ਹੈ ਕਿ ਭਾਸ਼ਾ ਕਿੰਨੀ ਉਤਸ਼ਾਹਪੂਰਨ ਹੋ ਸਕਦੀ ਹੈ। ਮਾਤਾ-ਪਿਤਾ ਨੂੰ ਵੀ ਆਪਣੇ ਬੱਚੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਬੱਚਾ ਕਈ ਨਵੀਆਂ ਚੀਜ਼ਾਂ ਦਾ ਤਜਰਬਾ ਹਾਸਲ ਕਰਦਾ ਹੈ, ਉਹ ਉਨ੍ਹਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਦੋਭਾਸ਼ੀ ਮਾਹੌਲ ਵਿੱਚ ਵੱਡੇ ਹੋ ਰਹੇ ਬੱਚਿਆਂ ਨੂੰ ਸਥਾਈ ਨਿਯਮਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਕਿਸਦੇ ਨਾਲ ਕਿਹੜੀ ਭਾਸ਼ਾ ਬੋਲਣੀ ਹੈ। ਇਸ ਤਰ੍ਹਾਂ, ਉਨ੍ਹਾਂ ਦਾ ਦਿਮਾਗ ਦੋ ਭਾਸ਼ਾਵਾਂ ਵਿੱਚ ਅੰਤਰ ਲੱਭਣਾ ਸਿੱਖ ਸਕਦਾ ਹੈ। ਜਦੋਂ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੀ ਭਾਸ਼ਾ ਬਦਲ ਜਾਂਦੀ ਹੈ। ਉਹ ਇੱਕ ਨਵੀਂ ਬੋਲਚਾਲ ਵਾਲੀ ਭਾਸ਼ਾ ਸਿੱਖਦੇ ਹਨ। ਉਸ ਸਮੇਂ ਮਾਤਾ-ਪਿਤਾ ਲਈ ਇਹ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਕਿਸ ਢੰਗ ਨਾਲ ਬੋਲਦਾ ਹੈ। ਅਧਿਐਨਾਂ ਦੇ ਅਨੁਸਾਰ ਸਭ ਤੋਂ ਪਹਿਲੀ ਭਾਸ਼ਾ ਦਿਮਾਗ ਉੱਤੇ ਹਮੇਸ਼ਾਂ ਲਈ ਉਕਰ ਜਾਂਦੀ ਹੈ। ਜੋ ਕੁਝ ਅਸੀਂ ਬੱਚਿਆਂ ਵਜੋਂ ਸਿੱਖਦੇ ਹਾਂ, ਸਾਡੀ ਬਾਕੀ ਦੀ ਜ਼ਿੰਦਗੀ ਤੱਕ ਸਾਡੇ ਨਾਲ ਰਹਿੰਦੀ ਹੈ। ਜਿਹੜੇ ਆਪਣੀ ਮੂਲ ਭਾਸ਼ਾ ਇੱਕ ਬੱਚੇ ਵਜੋਂ ਸਹੀ ਢੰਗ ਨਾਲ ਸਿੱਖਦੇ ਹਨ, ਬਾਦ ਵਿੱਚ ਇਸਦਾ ਫਾਇਦਾ ਉਠਾਉਂਦੇ ਹਨ। ਉਹ ਕੇਵਲ ਵਿਦੇਸ਼ੀ ਭਾਸ਼ਾਵਾਂ ਹੀ ਨਹੀਂ - ਨਵੀਆਂ ਚੀਜ਼ਾਂ ਤੇਜ਼ੀ ਨਾਲ ਅਤੇ ਵਧੀਆ ਸਿੱਖਦੇ ਹਨ...